Chairman’s Desk

  • bhaigurigbalg

    ਸਕੂਲ ਇੱਕ ਅੈਸੇ ਅਦਾਰੇ ਦਾ ਨਾਮ ਹੈ ਜਿੱਥੇ ਕਿ ਬੱਚਾ ਬਹੁਤ ਕੁਝ ਸਿੱਖਣ ਲਈ ਆਉਂਦਾ ਹੈ ਅਤੇ ਸਿੱਖ ਕੇ ਜਾਂਦਾ ਹੈ ਤਾਂ ਕਿ ਉਹ ਆਪਣੇ ਦੁਨਿਆਵੀ ਜੀਵਨ ਵਿੱਚ ਤਰੱਕੀ ਕਰਕੇ ਸਮਾਜ ਦਾ ਭਲਾ ਕਰ ਸਕੇ । ਪਰ ਜਿੱਥੇ ਦੁਨਿਆਵੀਂ ਜੀਵਨ ਦੇ ਨਾਲ-ਨਾਲ ਅਧਿਆਤਮਕ ਜੀਵਨ ਨੂੰ ਵੀ ਉੱਚਾ ਚੁੱਕਣ ਦੀ ਸੇਧ ਦਿੱਤੀ ਜਾਂਦੀ ਹੋਵੇ । ਉਹ ਅਦਾਰਾ ਇਕੱਲਾ ਇੱਕ ਸਕੂਲ ਨਾ ਹੋ ਕੇ ਐਸੇ ਧਾਰਮਿਕ ਅਸਥਾਨ ਦਾ ਰੂਪ ਵੀ ਲੈ ਲੈਂਦਾ ਹੈ ਜਿੱਥੇ ਕਿ ਬੱਚਾ ਦੁਨਿਆਵੀਂ ਅਤੇ ਅਧਿਅਤਾਮਕ ਦੋਹਾਂ ਤਰ੍ਹਾਂ ਦੇ ਜੀਵਨ ਨੂੰ ਸੁਚੱਜਾ ਅਤੇ ਸੋਹਣਾ ਬਣਾ ਕੇ ਨਿਕਲਦਾ ਹੈ ।

    ਗੁਰੁ ਸਾਹਿਬ ਜੀ ਦੀ ਅਸੀਸ ਸਦਕਾ ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਰੂਪ ਵਿੱਚ ਦਾਸਾਂ ਕੋਲੋਂ ਗੁਰੂ ਸਾਹਿਬ ਇਕ ਐਸੇ ਅਦਾਰੇ ਦੀ ਹੀ ਸੇਵਾ ਲੈ ਰਹੇ ਹਨ ਜਿੱਥੇ ਆਪ ਜੀ ਦਾ ਬੱਚਾ ਯੋਗ ਪ੍ਰਿੰਸੀਪਲ ਅਤੇ ਮਿਹਨਤੀ ਸਟਾਫ ਸਦਕਾ ਘੱਟ ਫੀਸ ਤੇ ਵੀ ਮਿਆਰੀ ਵਿੱਦਿਆ ਤਾਂ ਹਾਸਿਲ ਕਰੇਗਾ ਹੀ, ਨਾਲ-ਨਾਲ ਸਾਨੂੰ ਆਸ ਹੈ ਕਿ ਇੱਥੋਂ ਦੇ ਧਾਰਮਿਕ ਅਤੇ ਅਨੁਸ਼ਾਸ਼ਿਤ ਮਾਹੌਲ ਵਿੱਚ ਅਨੁਸ਼ਾਸ਼ਨ , ਇਮਾਨਦਾਰੀ ਅਤੇ ਨੇਕ ਨੀਅਤੀ ਵਾਲੇ ਮਹਾਨ ਗੁਣ ਆਪਣੇ ਆਪ ਹੀ ਆ ਜਾਣਗੇ । ਜਿਸ ਸਦਕਾ ਉਹ ਅਸਲੀ ਤੌਰ ਤੇ ਆਪਣੇ ਜੀਵਨ ਨੂੰ ਉੱਚਾ ਚੁੱਕ ਸਕੇਗਾ ਅਤੇ ਸਮਾਜ ਵਿੱਚ ਆਪਣੀ ਵਿੱਦਿਅਕ ਸਦਕਾ ਸਹੀ ਮਾਹੌਲ ਨੂੰ ਸਿਰਜਦਾ ਹੋਇਆ ਅੱਗੇ ਵੱਧ ਸਕੇਗਾ।

    (ਦਾਸ: ਭਾਈ ਗੁਰਇਕਬਾਲ ਸਿੰਘ ਚੇਅਰਮੈਨ)

     

Please Click on Pay now to pay your school Fees Online.